Live Love Laugh...
Article. Published on July 30, 2019.

ਔਰਤਾਂ ਵਿੱਚ ਸਦਮਾ ਅਤੇ ਦੁਰਵਿਵਹਾਰ

trauma

ਕੁੱਝ ਕਹਿ ਸਕਦੇ ਹਨ ਕਿ ਯੌਨਉਤਪੀੜਨਾਂ ਅਤੇ ਬਲਾਤਕਾਰ ਦੇ ਹਾਲ ਹੀ ਦੇ ਕੇਸ, ਜੋ ਭਾਰਤ ਵਿੱਚ ਵਾਪਰੇ ਹਨ, ਉਨ੍ਹਾਂ ਨੂੰ ਛੱਡਿਆ ਗਿਆ ਹੈ। ਜਦੋਂ ਕਿ ਇਸ ਦੇਸ਼ ਦੇ ਨਾਗਰਿਕਾਂ ਲਈ ਨਿਆਂ ਲਈ ਜੋਰਲਗਾਉਣਾਅਤੇ ਕਾਨੂੰਨ ਰਾਹੀਂ ਅਪਰਾਧੀਆਂ ਨੂੰ ਸਜਾ ਦਿੱਤਿਆਂ ਦੇਖਿਆ ਜਾਣਾ ਮਹੱਤਵਪੂਰਣ ਹੈ, ਇਹ ਸਮਝਣਾ ਮਹੱਤਵਪੂਰਣ ਹੈ ਕਿ ਇਨ੍ਹਾਂ ਘਟਨਾਵਾਂ ਦਾ ਉੱਤਰਜੀਵੀ ਅਤੇ ਉਸ ਦੇ ਪਰਿਵਾਰ 'ਤੇ ਇੱਕ ਗਹਿਰਾ ਮਨੋਵਿਗਿਆਨਕ ਪ੍ਰਭਾਵ ਪੈ ਸਕਦਾ ਹੈ। ਇਸ ਲਈ, ਹਿੰਸਾ ਅਤੇ ਦੁਰਵਿਵਹਾਰ ਤੋਂ ਬਾਅਦ ਨਿਪਟਣ ਲਈ ਉਨ੍ਹਾਂ ਨੂੰ ਉਚਿੱਤ ਸਮਰਥਨ ਪ੍ਰਦਾਨ ਕਰਨਾ ਲਾਜ਼ਮੀ ਹੈ।.

ਸਦਮੇ ਅਤੇ ਦੁਰਵਿਵਹਾਰ ਨੂੰ ਸਮਝਣਾ

ਅਮਰੀਕਨ ਸਾਇਕੌਲੋਜੀਕਲਐਸੋਸੀਏਸ਼ਨ (ਏਪੀਏ) ਦੇ ਅਨੁਸਾਰ, ਸਦਮੇ ਵਾਲੀਆਂ ਗਤੀਵਿਧੀਆਂ ਹੋਰਨਾਂ ਸਮੇਤ ਸਰੀਰਕ, ਮਾਨਸਿਕ ਅਤੇ ਯੌਨਉਤਪੀੜਨ ਨੂੰ ਸ਼ਾਮਲ ਕਰਦੀਆਂ ਹਨ। ਇਸ ਲੇਖ ਦੇ ਉਦੇਸ਼ ਲਈ, ਅਸੀਂ ਔਰਤਾਂ ਖਿਲਾਫ਼ ਹੋਣ ਵਾਲੀ ਹਿੰਸਾ ਰਾਹੀਂ ਹੋਣ ਵਾਲੇ ਸਦਮੇ 'ਤੇ ਧਿਆਨ ਕੇਂਦ੍ਰਿੱਤ ਕਰ ਰਹੇ ਹਾਂ। 2015 ਵਿੱਚ, "ਔਰਤਾਂ ਖਿਲਾਫ਼ ਜੁਰਮ" ਦੇ ਬੈਨਰ ਹੇਠ 3,27,394 ਔਰਤ ਕੇਸ ਰਜਿਸਟਰ ਕੀਤੇ ਗਏ, ਜਿਹੜਾ ਕੇਵਲ ਉਨ੍ਹਾਂ ਜੁਰਮਾਂ ਨੂੰ ਸ਼ਾਮਲ ਕਰਦਾ ਹੈ ਜਿਹੜਾ ਵਿਸ਼ੇਸ਼ ਰੂਪ ਵਿੱਚ ਔਰਤਾਂ ਲਈ ਨਿਰਦੇਸ਼ਿੱਤ ਹੈ, ਜਿਵੇਂ ਕਿ ਬਲਾਤਕਾਰ, ਬਲਾਤਕਾਰ ਦੀ ਕੋਸ਼ਿਸ਼, "ਔਰਤ ਦੀ ਸੀਲ ਭੰਗ ਕਰਨ ਲਈ ਉਸ 'ਤੇ ਹਮਲਾ", "ਪਤੀ ਜਾਂ ਉਸ ਦੇ ਪਰਿਵਾਰ ਰਾਹੀਂ ਬੇਰਹਿਮੀ", ਯੌਨਉਤਪੀੜਨ, ਦਹੇਜ ਕਾਰਨ ਹੱਤਿਆਵਾਂ ਅਤੇ ਹੋਰ ਸਦਮੇ ਵਾਲੀਆਂ ਗਤੀਵਿਧੀਆਂ। ਕਿਉਂਕਿ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਗਤੀਵਿਧੀਆਂ ਉੱਤਰਜੀਵੀਦੇ ਜਾਣ ਪਛਾਣ ਵਾਲੇ ਲੋਕਾਂ ਰਾਹੀਂ ਕੀਤੀਆਂ ਜਾਂਦੀਆਂ ਹਨ, ਇਹ ਕਲਪਨਾ ਕਰਨਾ ਜਾਇਜ ਹੈ ਕਿ ਸਦਮੇ ਵਾਲੀਆਂ ਗਤੀਵਿਧੀਆਂ ਦੀ ਇੱਕ ਵੱਡੀ ਪ੍ਰਤੀਸ਼ੱਤਤਾ ਦੀ ਰਿਪੋਰਟ ਨਹੀਂ ਕੀਤੀ ਜਾਂਦੀ ਹੈ। ਇਸ ਤੋਂ ਭਾਵ ਹੈ ਕਿ ਅਜਿਹੀਆਂ ਗਤੀਵਿਧੀਆਂ ਦੀ ਵਾਸਤਵਿਕ ਸੰਖਿਆ ਕਾਫੀ ਜਿਆਦਾ ਹੈ।


abuse

ਉੱਤਰਜੀਵੀਆਂ 'ਤੇ ਸਦਮੇ ਦਾ ਪ੍ਰਭਾਵ

ਜਿਹੜੇ ਵਿਅਕਤੀਆਂ ਨੂੰ ਸਦਮਾ ਸਹਿਣਾ ਪੈਂਦਾ ਹੈ ਉਨ੍ਹਾਂ ਨੂੰ ਸੰਕਟ ਅਨੁਭਵ ਹੋਣ ਦੀ ਸੰਭਾਵਨਾ ਹੁੰਦੀ ਹੈ ਜੋ ਲੰਮੇਂ ਸਮੇਂ ਲਈ ਉਨ੍ਹਾਂ ਦੇ ਰੋਜ਼ ਦੇ ਕੰਮਕਾਜ਼ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਨ੍ਹਾਂ ਪ੍ਰਸਥਿਤੀਆਂ ਦੇ ਲਗਭੱਗ 8% ਵਿੱਚ, ਇਹ ਪੋਸਟ-ਟਰੌਮੈਟਿਕਸਟ੍ਰੈੱਸਡਿਸਆਰਡਰ (ਪੀਟੀਐਸਡੀ) ਪੈਦਾ ਕਰ ਸਕਦਾ ਹੈ। ਬਹੁਤ ਸਾਰੀਆਂ ਹਾਲਤਾਂ ਵਿੱਚ, ਘਟਨਾ ਹੋਣ ਤੋਂ ਬਾਅਦ ਇਹ ਲੱਛਣ ਪਹਿਲੇ ਮਹੀਨੇ ਵਿੱਚ ਵਿਕਸਿਤ ਹੁੰਦੇ ਹਨ। ਪੀਟੀਐਸਡੀ ਦਾ ਸਭ ਤੋਂ ਆਮ ਲੱਛਣ ਜਿਸ ਨੂੰ "ਪੁਨਰ ਅਨੁਭਵ ਹੋਣ" ਵਜੋਂ ਜਾਣਿਆ ਜਾਂਦਾ ਹੈ, ਜਿਹੜਾ ਫਲੈਸ਼ਬੈਕ, ਬੁਰੇ ਸੁਪਨਿਆਂ, ਦੁਹਰਾਉਣ ਵਾਲੀਆਂ ਅਤੇ ਦੁਖਦਾਈ ਸੰਵੇਦਨਾਵਾਂ, ਅਤੇ ਦਰਦ, ਪਸੀਨਾ ਆਉਣਾ, ਮਤਲੀ ਜਾਂ ਕੰਬਣੀ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ। ਇੱਕ ਹੋਰ ਮੁੱਖ ਲੱਛਣ ਹੈ ਬਚਣਾ, ਜਿਸ ਵਿੱਚ ਉੱਤਰਜੀਵੀ ਉਨ੍ਹਾਂ ਲੋਕਾਂ ਜਾਂ ਥਾਵਾਂ ਤੋਂ ਦੂਰ ਰਹਿੰਦਾ ਹੈ ਜੋ ਉਨ੍ਹਾਂ ਨੂੰ ਸਦਮੇਂ ਬਾਰੇ ਯਾਦ ਦਿਲਾਉਂਦੇ ਹਨ। ਪੀਟੀਐਸਡੀ ਵਾਲੇ ਬਹੁਤ ਸਾਰੇ ਲੋਕਾਂ ਦਾ ਰੂਝਾਨ ਬਹੁਤ ਜਿਆਦਾ ਕੰਮ ਕਰਨਾ ਜਾਂ ਆਪਣੇ ਆਪ ਨੂੰ ਸ਼ੌਕਾਂ ਤੋਂ ਵਿਚਲਿਤ ਰੱਖਣਾ ਹੁੰਦਾ ਹੈ। ਕੁੱਝ ਕੁ ਉੱਤਰਜੀਵੀਭਾਵੁਨਾਤਮਿਕ ਪੱਖੋਂ ਸੁੰਨ ਹੋਣ ਦਾ ਸਹਾਰਾ ਵੀ ਲੈਂਦੇ ਹਨ ਜਿਸ ਦਾ ਨਤੀਜਾ ਉਨ੍ਹਾਂ ਦਾ ਅਲੱਗ ਹੋਣਾ ਅਤੇ ਵਾਪਸੀ ਹੋਣਾ ਹੋ ਸਕਦਾ ਹੈ।

ਪੀਟੀਐਸਡੀ ਵਾਲੇ ਲੋਕਾਂ ਦੀ ਹਾਈਪ੍ਰਅਰਾਉਜ਼ਲ ਦੇ ਰੂਪ ਵਿੱਚ, ਬੇਹੱਦ ਚਿੰਤਾਂ ਤੋਂ ਪੀੜਿਤ ਹੋਣ ਦੀ ਸੰਭਾਵਨਾ ਵੀ ਹੁੰਦੀ ਹੈ, ਜਿਸ ਕਾਰਣ ਚਿੜਚਿੜਾਪਣ, ਗੁੱਸਾ, ਇਨਸੋਮਨੀਆ ਅਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਮੁਸ਼ਕਲ ਪੈਦਾ ਹੋ ਸਕਦੀ ਹੈ। ਉੱਤਰਜੀਵੀਡਿਪ੍ਰੈਸ਼ਨ ਅਤੇ ਫੋਬੀਆ ਤੋਂ ਵੀ ਪੀੜਿਤ ਹੋ ਸਕਦੇ ਹਨ। ਉਹ ਖੁਦ ਨੂੰ ਨੁਕਸਾਨ ਪੁਜਾਉਣ ਜਾਂ ਵਿਨਾਸ਼ਕਾਰੀ ਵਿਵਹਾਰ ਵਿੱਚ ਵੀ ਵਿਅਸਤ ਹੋ ਸਕਦੇ ਹਨ। ਕੁੱਝ ਕੁ ਵਿਅਕਤੀਆਂ ਅੰਦਰ, ਪੀਟੀਐਸਡੀਸਰੀਰਕ ਲੱਛਣਾਂ ਰਾਹੀਂ ਵੀ ਨਜ਼ਰ ਆ ਸਕਦਾ ਹੈ ਜਿਵੇਂ ਕਿ ਪੇਟ ਦਰਦ, ਸਿਰ ਚਕਰਾਉਣਾ, ਛਾਤੀ ਦੇ ਦਰਦ ਅਤੇ ਸਿਰਦਰਦ।

ਪੀਟੀਐਸਡੀ ਵਾਲੇ ਲੋਕਾਂ ਲਈ ਸਹਾਇਤਾ

ਜਦੋਂ ਕਿ ਸਦਮੇ ਵਾਲੀ ਕਿਸੇ ਵੀ ਗਤੀਵਿਧੀ ਤੋਂ ਬਾਅਦ ਸੰਕਟ ਮਹਿਸੂਸ ਕਰਨਾ ਆਮ ਗੱਲ ਹੈ, ਜੇਕਰ ਲੱਛਣ ਲੰਮੇਂ ਸਮੇਂ ਲਈ ਜਾਰੀ ਰਹਿੰਦੇ ਹਨ, ਤਾਂ ਇਹ ਇੱਕ ਥੈਰੇਪਿਸਟ ਕੋਲ ਜਾਣ ਵਿੱਚ ਮਦਦ ਕਰ ਸਕਦੇ ਹਨ। ਪੀਟੀਐਸਡੀ ਵਾਲੇ ਲੋਕਾਂ ਦਾ ਇਲਾਜ਼ ਕਰਨ ਲਈ ਵਰਤੀਆਂ ਜਾਣ ਵਾਲੀਆਂ ਆਮ ਥੈਰੇਪੀਆਂ ਵਿੱਚੋਂ ਕੁੱਝ ਕੁ ਹੇਠਾਂ ਦਿੱਤੇ ਅਨੁਸਾਰ ਹਨ:
  • ਬੌਧਿਕ ਵਿਵਹਾਰਿਕਥੈਰੇਪੀ (CBT) ਵਿਚਾਰ, ਅਹਿਸਾਸ, ਅਤੇ ਵਿਵਹਾਰ ਵਿਚਕਾਰ ਸੰਬੰਧ 'ਤੇ ਫੋਕਸ ਹੁੰਦੀ ਹੈ, ਅਤੇ ਉੱਤਰਜੀਵੀਆਂ ਦੀ ਆਪਣੇ ਲੱਛਣਾਂ ਨੂੰ ਸਮਝਣ ਅਤੇ ਇਹ ਸਿੱਖਣ ਕਿ ਉਹ ਆਪਣੀ ਸੋਚ ਦੇ ਪੈਟਰਨ ਕਿਵੇਂ ਬਦਲ ਸਕਦੇ ਹਨ ਵਿੱਚ ਮਦਦ ਕਰਦੀ ਹੈ।
  • • ਬੌਧਿਕ ਪ੍ਰੋਸੈਸਿੰਗਥੈਰੇਪੀ(CPT) ਵਿਅਕਤੀਆਂ ਦੀ ਉਨ੍ਹਾਂ ਦੇ ਸਦਮੇ ਬਾਰੇ ਗੈਰ-ਸਿਹਤਮੰਦਵਿਸ਼ਵਾਸ਼ਾਂ 'ਤੇ ਪ੍ਰਕਿਰਿਆ ਕਰਨ ਅਤੇ ਮੁੜ ਆਕਾਰ ਦੇਣ ਵਿੱਚ ਮਦਦ ਕਰਦੀ ਹੈ।
  • ਆਈ ਮੂਵਮੈਂਟਡੀਸੈਂਸਟਾਇਜੇਸ਼ਨ ਅਤੇ ਰੀਪ੍ਰੋਸੈਸਿੰਗਥੈਰੇਪੀ (EMDR): ਇੱਥੇ, ਉੱਤਰਜੀਵੀ ਨੂੰ ਥੋੜ੍ਹੇ ਜਿਹੇ ਸਮੇਂ ਲਈ ਘਟਨਾ ਨੂੰ ਮੁੜ ਦੁਹਰਾਉਣ ਲਈ ਤਿਆਰ ਕੀਤਾ ਜਾਂਦਾ ਹੈ ਜਦੋਂ ਉਹ ਅੱਖ ਦੀ ਹਿਲਜੁੱਲ ਦੀ ਉਤੇਜਨਾ ਨੂੰ ਅਨੁਭਵ ਕਰਦੇ ਹਨ। ਇਹ ਸਮਰੱਥਾ ਅਤੇ ਤੀਬਰਤਾ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਘਟਨਾ ਨੂੰ ਯਾਦ ਕੀਤਾ ਜਾਂਦਾ ਹੈ।
  • ਲੰਮੀਂਐਕਸਪੋਜ਼ਰਥੈਰੇਪੀ: ਇਸ ਕਿਸਮ ਦੀ ਥੈਰੇਪੀ ਵਿੱਚ, ਉੱਤਰਜੀਵੀ ਨੂੰ ਸਦਮੇ ਵਾਲੀ ਯਾਦਾਸ਼ਤ ਵਿੱਚ ਹੌਲੀ ਹੌਲੀ ਪਹੁੰਚ ਕਰਨ ਬਾਰੇ ਸਿਖਾਇਆ ਜਾਂਦਾ ਹੈ। ਇੱਕ ਸੁਰੱਖਿਅਤ ਵਾਤਾਵਰਣ ਵਿੱਚ ਅਜਿਹਾ ਕਰਨ ਨਾਲ, ਵਿਅਕਤੀ ਸਿੱਖਦਾ ਹੈ ਕਿ ਯਾਦਾਂ ਖਤਰਨਾਕ ਨਹੀਂ ਹੁੰਦੀਆਂ ਹਨ ਅਤੇ ਉਨ੍ਹਾਂ ਤੇ ਤਾਕਤ ਨਹੀਂ ਰੱਖੀ ਜਾ ਸਕਦੀ
ਇਨ੍ਹਾਂ ਥੈਰੇਪੀਆਂ ਦਾ ਆਮ ਤੌਰ 'ਤੇ ਇੱਕ ਮਨੋਚਿਕਿਤਸਿਕ ਦੁਆਰਾ ਪ੍ਰਸਤਾਵਿਤ, ਦਵਾਈਆਂ ਦੇ ਮੇਲਜੋਲ ਨਾਲ ਮਾਨਸਿਕ ਸਿਹਤ ਦੇ ਪੇਸ਼ੇਵਰਾਂ ਦੁਆਰਾ ਸੁਝਾਵ ਦਿੱਤਾ ਜਾਂਦਾ ਹੈ।
ਉੱਤਰਜੀਵੀਆਂ ਅਤੇ ਸ਼ਿਕਾਰ ਵਿਅਕਤੀਆਂ ਦੇ ਪਰਿਵਾਰ ਅਤੇ ਦੋਸਤਾਂ ਲਈ, ਇਹ ਤੁਹਾਡੀ ਮਾਨਸਿਕ ਸਿਹਤ ਦੇ ਮਾਹਿਰ ਕੋਲ ਜਾਣ ਵਿੱਚ ਵੀ ਮਦਦ ਕਰ ਸਕਦਾ ਹੈ। ਅਜਿਹਾ ਕਰਨਾ ਤੁਹਾਡੀ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਆਪਣੇ ਪਿਆਰਿਆਂ ਦੀ ਮਦਦ ਕਿਵੇਂ ਕਰਨੀ ਹੈ। ਕੀ ਇੱਕ ਮਰੀਜ਼ ਹੋਣਾ ਅਤੇ ਉੱਤਰਜੀਵੀ ਨਾਲ ਗੱਲਬਾਤ ਕਰਕੇ ਕਿ ਮੁਸ਼ਕਲ ਕਦੋਂ ਆਉਂਦੀ ਹੈ ਨੂੰ ਸਮਝਣਾ ਮਹੱਤਵਪੂਰਣ ਹੁੰਦਾ ਹੈ। ਜੇਕਰ ਤੁਸੀਂ ਜਾਂ ਤੁਹਾਡੇ ਕਰੀਬੀਆਂ ਨੇ ਸਦਮੇ ਨੂੰ ਅਨੁਭਵ ਕੀਤਾ ਹੈ ਅਤੇ ਇਸ ਨਾਲ ਨਿਪਟਣ ਵਿੱਚ ਮਦਦ ਦੀ ਲੋੜ ਹੋਵੇ, ਤਾਂ ਕਿਰਪਾ ਕਰਕੇ ਭਾਰਤ ਵਿੱਚ ਸਾਡੀਆਂ ਪਾਰਟਨਰਹੈਲਪਲਾਇਨਾਂ ਅਤੇ ਥੈਰੇਪਿਸਟਾਂ ਦੀ ਇੱਕ ਸੂਚੀ ਇੱਥੋਂ ਪ੍ਰਾਪਤ ਕਰੋ।
X