Live Love Laugh...
27Sept 2019

ਬਰਨਆਊਟ: ਇੱਕ ਕਿੱਤਾਮੁਖੀ ਘਟਨਾ

ਮਈ 2019 ਨੂੰ, ਬਰਨਆਊਟ ਨੂੰ ਬਿਮਾਰੀਆਂ ਦੇ ਅੰਤਰਰਾਸ਼ਟਰੀ ਵਰਗੀਕਰਣ (ਆਈਸੀਡੀ-11) ਦੇ 11ਵੇਂ ਸੰਸ਼ੋਧਨ ਵਿੱਚ ਵਰਗੀਕ੍ਰਿਤ ਅਤੇ ਮੁੜ-ਪ੍ਰੀਭਾਸ਼ਿਤ ਕੀਤਾ ਗਿਆ ਹੈ। ਜਦੋਂ ਕਿ ਇਸ ਨੂੰ ਇੱਕ ਅਧਿਕਾਰਤ ਡਾਕਟਰੀ ਹਾਲਤ ਵਜੋਂ ਵਰਗੀਕ੍ਰਿਤ ਨਹੀਂ ਕੀਤਾ ਗਿਆ ਹੈ, ਇਸ ਨੂੰ ਇੱਕ ਕਿੱਤਾਮੁਖੀ ਘਟਨਾ ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ। ਅੱਗੇ ਚੱਲਣ ਤੋਂ ਪਹਿਲਾਂ, ਇਹ ਸਮਝਣਾ ਮਹੱਤਵਪੂਰਣ ਹੈ ਕਿ ਅਸਲ ਵਿੱਚ ਬਰਨਆਊਟ ਕੀ ਹੁੰਦਾ ਹੈ। ਆਈਸੀਡੀ-11 ਇਸ ਨੂੰ ਇੰਝ ਪ੍ਰੀਭਾਸ਼ਿਤ ਕਰਦੀ ਹੈ "ਬਰਨਆਊਟ ਕਾਰਜ਼ ਸਥਲ 'ਤੇ ਸਥਾਈ ਮਾਨਸਿਕ ਤਣਾਅ ਦੇ ਕਾਰਣ ਪੈਦਾ ਹੋਣ ਵਾਲਾ ਇੱਕ ਸਿੰਡਰੋਮ ਹੈ ਜਿਸ ਦਾ ਸਫ਼ਲਤਾਪੂਰਵਕ ਇਲਾਜ਼ ਨਹੀਂ ਕੀਤਾ ਗਿਆ ਹੈ।"

ਬਰਨਾਊਟ ਦੇ ਕੁੱਝ ਕੁ ਆਮ ਲੱਛਣਾਂ ਵਿੱਚ ਸ਼ਾਮਿਲ ਹਨ ਬੇਹੱਦ ਥਕਾਵਟ ਹੋਣਾ, ਸਰੀਰਕ ਦਰਦਾਂ ਹੋਣਾ, ਸਿਰਦਰਦ ਹੋਣਾ, ਧਿਆਨ ਕੇਂਦ੍ਰਿੱਤ ਕਰਨ ਵਿੱਚ ਅਸਮਰੱਥ ਹੋਣਾ, ਅਤੇ ਫੈਸਲਾ ਲੈਣ ਵਿੱਚ ਮੁਸ਼ਕਲਾਂ ਆਉਣਾ। ਬਰਨਆਊਟ ਦੇ ਸੰਕੇਤਾਂ ਅਤੇ ਲੱਛਣਾਂ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ। ਬਰਨਾਊਟ ਮੁੱਖ ਰੂਪ ਵਿੱਚ ਵਿਅਕਤੀ ਦੇ ਤਿੰਨ ਆਯਾਮਾਂ ਨੂੰ ਪ੍ਰਭਾਵਿਤ ਕਰਦਾ ਹੈ: ਇਹ ਥਕਾਵਟ ਦੇ ਅਹਿਸਾਸ ਨੂੰ ਵਧਾਉਂਦਾ ਹੈ, ਵਿਅਕਤੀ ਦੇ ਜੌਬ ਪ੍ਰਤੀ ਸਨਕੀਪੁਣੇ ਨੂੰ ਵਧਾਉਂਦਾ ਹੈ, ਅਤੇ ਵਿਅਕਤੀ ਦੀ ਜੌਬ ਦੇ ਸ਼ਬਦਾਂ ਵਿੱਚ ਪ੍ਰਭਾਵਹੀਣਤਾ ਦੀ ਸੰਵੇਦਨਾ ਨੂੰ ਵਧਾਉਂਦਾ ਹੈ।

Burnout

ਬਰਨਆਊਟ ਦਾ ਕਈ ਦਹਾਕਿਆਂ ਤੋਂ ਅਧਿਐਨ ਕੀਤਾ ਗਿਆ ਹੈ, ਅਤੇ ਅੰਤ ਵਿੱਚ ਇਸ ਦੀ ਇੱਕ ਜੋਖ਼ਮ ਵਜੋਂ ਪਛਾਣ ਕੀਤੀ ਗਈ ਹੈ, ਵਿਸ਼ੇਸ਼ ਤੌਰ 'ਤੇ ਲੋਕ-ਮੁਖੀ ਪੇਸ਼ੇਵਰ ਜਿਵੇਂ ਕਿ ਹੈਲਥਕੇਅਰ ਅਤੇ ਸਿੱਖਿਆ। ਅਸਲ ਵਿੱਚ, ਅਮਰੀਕਾ ਵਿੱਚ ਹੈਲਥਕੇਅਰ ਵਰਕਰਾਂ ਦੀ ਲਗਭੱਗ ਅੱਧੀ ਜਨਸੰਖਿਆ ਬਰਨਆਊਟ ਦੇ ਲੱਛਣਾਂ ਨੂੰ ਅਨੁਭਵ ਕਰਦੀ ਹੈ, ਜੋ ਵਿਸ਼ਵ ਭਰ ਵਿੱਚ ਹੈਲਥਕੇਅਰ ਵਰਕਰਾਂ ਦੁਆਰਾ ਮਾਨਸਿਕ ਤਣਾਅ ਦਾ ਸਾਹਮਣਾ ਕੀਤੇ ਜਾਣ ਦਾ ਇੱਕ ਸੰਕੇਤ ਹੈ। ਮੈਡੀਕਲ ਮਾਹਿਰ ਜਿਵੇਂ ਸਾਈਕੈਟਰੀ ਨਿਉਰੋਲੌਜੀ, ਮਹੱਤਵਪੂਰਣ ਦੇਖਭਾਲ, ਗਾਇਨੀਕੌਲੋਜੀ, ਅਤੇ ਅੰਦਰੂਨੀ ਦਵਾਈ ਬਰਨਆਊਟ ਦੀਆਂ ਉੱਚੀਆਂ ਦਰਾਂ , ਤੋਂ ਪੀੜਿਤ ਹੁੰਦੇ ਹਨ। ਭਾਵੇਂ ਕਿ ਹੈਲਥਕੇਅਰ ਪੇਸ਼ੇਵਰ ਕੰਮ ਦੇ ਜਿਆਦਾ ਘੰਟਿਆਂ ਅਤੇ ਆਪਣੀ ਜੌਬ ਦੀ ਤਣਾਅ ਭਰਪੂਰ ਪ੍ਰਾਕਿਰਤੀ ਦੇ ਕਾਰਣ ਵਧੇਰੇ ਪੀੜਿਤ ਹੁੰਦੇ ਹਨ, ਬਰਨਆਊਟ ਕਿਸੇ ਵੀ ਵਿਅਕਤੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ।

ਨੋਟ ਕੀਤੇ ਗਏ ਫੈਕਟਰਾਂ ਵਿੱਚੋਂ ਕੁੱਝ ਕੁ ਫੈਕਟਰ ਇਸ ਪ੍ਰਕਾਰ ਹਨ ਜੋ ਕੰਮ 'ਤੇ ਬਰਨਆਊਟ ਦੀ ਸੰਭਾਵਨਾ ਨੂੰ ਪ੍ਰਭਾਵਿਤ ਕਰਦੇ ਹਨ:

  • ਕੰਮ ਦਾ ਵਧੇਰੇ ਲੋਡ, ਜਿੱਥੇ ਲੋਕ ਆਰਾਮ ਕਰਨ ਅਤੇ ਆਪਣੇ ਜੀਵਨਾਂ ਨੂੰ ਸੰਤੁਲਿਤ ਕਰਨ ਵਿੱਚ ਅਸਮਰੱਥ ਹੁੰਦੇ ਹਨ;
  • ਆਪਣੇ ਕੰਮ ਵਿੱਚ ਪੁਰਸਕਾਰ ਅਤੇ ਪਛਾਣ ਦੀ ਕਮੀ ਦਾ ਅਹਿਸਾਸ ਹੋਣਾ ਜਿਹੜਾ ਕੀਤੇ ਗਏ ਕੰਮ ਅਤੇ ਇਸ ਨੂੰ ਕਰਨ ਵਾਲੇ ਵਿਅਕਤੀ ਦੇ ਮੁੱਲ ਨੂੰ ਘਟਾਉਂਦਾ ਹੈ, ਜਿਸ ਕਾਰਣ ਉਤਪਾਦਨ ਵਿੱਚ ਗਿਰਾਵਟ ਆਉਂਦੀ ਹੈ
  • ਕਾਰਜ਼ਸਥਲ 'ਤੇ ਸਮਾਧਾਨਰਹਿਤ ਵਿਵਾਦ, ਦਫ਼ਤਰੀ ਰਾਜਨਤੀਤੀ, ਅਤੇ ਭਰੋਸੇ ਦੀ ਕਮੀ;
  • ਗ਼ਲਤ ਵਿਵਹਾਰ ਦਾ ਇੱਕ ਅਹਿਸਾਸ ਹੋਣਾ ਜਾਂ ਉਸ ਤੋਂ ਘੱਟ ਮਾਤਰਾ ਵਿੱਚ ਵਿਵਹਾਰ ਕੀਤੇ ਜਾਣਾ ਜਿਸ ਦੇ ਉਹ ਯੋਗ ਹੁੰਦੇ ਹਨ;
  • ਇੱਕ ਵਿਅਕਤੀ ਦੀਆਂ ਕਦਰਾਂ-ਕੀਮਤਾਂ ਅਤੇ ਇੱਕ ਸੰਗਠਨ ਦੀਆਂ ਕਦਰਾਂ-ਕੀਮਤਾਂ ਵਿਚਕਾਰ ਇੱਕ ਡਿਸਕਨੈਕਟ, ਜੋ ਗੈਰ-ਨਿੱਜੀਕਰਣ ਦੀ ਅਗਵਾਈ ਕਰਦਾ ਹੈ, ਜਿਹੜਾ ਵਿਅਕਤੀ ਦੀ ਉਸ ਸਥਾਨ ਤੋਂ ਦੂਰੀਆਂ ਨੂੰ ਵਧਾਉਂਦਾ ਹੈ ਜਿੱਥੇ ਉਹ ਕੰਮ ਕਰਦੇ ਹਨ। ਇਹ ਵਿਅਕਤੀ ਨੂੰ ਉਸ ਕੰਮ ਦੀ ਚੋਣ ਕਰਨ ਨੂੰ ਤਿਆਰ ਕਰਦਾ ਹੈ ਜੋ ਉਹ ਕਰਨਾ ਚਾਹੁੰਦੇ ਹਨ ਅਤੇ ਉਹ ਕੰਮ ਜੋ ਉਨ੍ਹਾਂ ਲਈ ਕਰਨਾ ਜ਼ਰੂਰੀ ਹੈ, ਜਿਹੜਾ ਅਣਜਾਣੇ ਹੀ ਬਰਨਆਊਟ ਵੱਲ ਲਿਜਾ ਸਕਦਾ ਹੈ।

ਇਹ ਜਾਣਨਾ ਮਹੱਤਵਪੂਰਣ ਹੈ ਕਿ ਜਦੋਂ ਕਿ ਕੋਈ ਵੀ ਵਿਅਕਤੀ ਬਰਨਆਊਟ ਰਾਹੀਂ ਪ੍ਰਭਾਵਿਤ ਹੋ ਸਕਦਾ ਹੈ, ਇਹ ਇੱਕ ਸਥਾਈ ਹਾਲਤ ਨਹੀਂ ਹੁੰਦੀ ਹੈ ਅਤੇ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਚੇਤਨਤਾ, ਜਿਹੜੀ ਆਪਣੇ ਸਾਹ 'ਤੇ ਇਕਾਗਰ ਹੋਣ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਅਤੇ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਇਸ ਬਾਰੇ ਜਾਣੂ ਹੋਣਾ, ਬਰਨਆਊਟ ਨੂੰ ਘਟਾਉਣ ਲਈ ਇੱਕ ਲਾਭਕਾਰੀ ਟੂਲ ਹੈ। ਬੋਧਾਤਮਿਕ ਵਿਵਹਾਰਿਕ ਥੈਰੇਪੀ (ਸੀਬੀਟੀ) ਵੀ ਉਤਪਾਦਿਕਤਾ ਵਧਾਉਣ ਅਤੇ ਬਰਨਆਊਟ ਘਟਾਉਣ ਵਿੱਚ ਇੱਕ ਲਾਭਕਾਰੀ ਟੂਲ ਵਜੋਂ ਸਿੱਧ ਹੋਈ ਹੈ।

Mindfulness

ਬਰਨਆਊਟ ਨਾਲ ਨਜਿੱਠਣ ਲਈ ਕੁੱਝ ਕੁ ਹੋਰ ਸੁਝਾਵ ਹਨ ਜਿਵੇਂ ਸਹਾਇਤਾ ਪ੍ਰਾਪਤ ਕਰਨੀ, ਕਸਰਤ ਕਰਨਾ, ਅਤੇ ਆਰਾਮ ਕਰਨ ਵਾਲੀ ਗਤੀਵਿਧੀ ਨੂੰ ਅਜਮਾਉਣਾ। ਜੇਕਰ ਤੁਸੀਂ ਸਮਝਦੇ ਹੋ ਕਿ ਤੁਸੀਂ ਬਰਨਆਊਟ ਤੋਂ ਪੀੜਿਤ ਹੋ, ਤਾਂ ਆਪਣੇ ਵਿਕਲਪਾਂ ਦਾ ਮੁਲਾਂਕਣ ਕਰਨਾ ਅਤੇ ਉੱਪਰ ਸੂਚੀਬੱਧ ਕੁੱਝ ਕੁ ਗਤੀਵਿਧੀਆਂ ਨੂੰ ਅਪਣਾਉਣਾ ਇੱਕ ਚੰਗਾ ਵਿਚਾਰ ਹੈ।

X