लिव लव लाफ...
ਲੇਖ. 2 ਮਈ, 2019 ਨੂੰ ਪ੍ਰਕਾਸ਼ਿਤ

ਪ੍ਰਸਵ ਤੋਂ ਬਾਅਦ ਡਿਪ੍ਰੈਸ਼ਨ

Postpartum Depression

ਪ੍ਰਸਵ ਤੋਂ ਬਾਅਦ ਹੋਣ ਵਾਲਾ ਡਿਪ੍ਰੈਸ਼ਨ ਦਿਮਾਗੀ ਸਿਹਤ ਦਾ ਇੱਕ ਰੋਗ ਹੈ ਜੋ ਬੱਚੇ ਦੇ ਜਨਮ ਦੇ ਪਹਿਲੇ 12 ਹਫ਼ਤਿਆਂ ਅੰਦਰ ਲਗਭੱਗ 20% ਭਾਰਤੀ ਮਾਵਾਂ ਨੂੰ ਪ੍ਰਭਾਵਿਤ ਕਰਦਾ ਹੈ। ਮਨੋਚਿਕਿਤਸਕ ਐਨੀ ਮੈਥਿਊ ਕਹਿੰਦੀ ਹੈ, "ਪ੍ਰਸਵ ਤੋਂ ਬਾਅਦ ਡਿਪ੍ਰੈਸ਼ਨ ਦੇ ਲੱਛਣ ਆਮ ਤੌਰ 'ਤੇ ਇਸ ਤਰ੍ਹਾਂ ਦੇ ਡਿਪ੍ਰੈਸ਼ਨ ਦੇ ਸਮਾਨ ਹੁੰਦੇ ਹਨ; ਜਿਵੇਂ ਕਿ ਚਿੜਚਿੜਾਪਣ, ਚਿੱਤ ਵਿੱਚ ਬਦਲਾਵ, ਰੋਣਾ, ਵਿਆਕੁਲ ਹੋਣ ਦਾ ਅਹਿਸਾਸ ਹੋਣਾ, ਨੀਂਦ ਵਿੱਚ ਕਮੀ, ਅਤੇ ਥਕਾਵਟ। ਉਹ ਗੱਲ ਜੋ ਪ੍ਰਸਵ ਤੋਂ ਬਾਅਦ ਦੇ ਡਿਪ੍ਰੈਸ਼ਨ ਵਿੱਚ ਸਚਮੁੱਚ ਦਿਲਚਸਪੀ ਵਾਲੀ ਹੈ ਉਹ ਇਹ ਹੈ ਕਿ ਨਵਜੰਮੇਂ ਬੱਚੇ 'ਤੇ ਬਹੁਤ ਜਿਆਦਾ ਧਿਆਨ ਕੇਂਦਰਿੱਤ ਹੋਣਾ ਅਤੇ ਮਾਂ ਬਣਨ ਲਈ ਮਾਂ ਦੀ ਆਪਣੀ ਫਿੱਟਨੈਸ ਬਾਰੇ ਸੰਦੇਹ ਹੋਣਾ। ਇਹ ਬੱਚੇ ਨਾਲ ਸੰਬੰਧ ਬਣਾਉਣ ਲਈ ਕਠਿਨਾਈ, ਜਾਂ ਮਾਂਪੁਣੇ ਨੂੰ ਚੰਗੀ ਤਰ੍ਹਾਂ ਨਾ ਸੰਭਾਲਣ ਬਾਰੇ ਇੱਕ ਦੋਸ਼ ਦੇ ਰੂਪ ਵਿੱਚ ਪ੍ਰਕਟ ਹੋ ਸਕਦਾ ਹੈ"।

ਪ੍ਰਸਵ ਤੋਂ ਬਾਅਦ ਬਲੂਜ਼ ਅਤੇ ਪ੍ਰਸਵ ਤੋਂ ਬਾਅਦ ਡਿਪ੍ਰੈਸ਼ਨ ਵਿਚਕਾਰ ਕੀ ਅੰਤਰ ਹੈ?

ਡਾਕਟਰ ਮੈਥਿਊ ਦੇ ਅਨੁਸਾਰ, "ਜਦੋਂ ਤੁਸੀਂ ਪ੍ਰਸਵ ਦੀ ਅਵਧੀ ਨੂੰ ਦੇਖਦੇ ਹੋ, ਤਾਂ ਉੱਥੇ ਅਜਿਹਾ ਹੁੰਦਾ ਹੈ ਜਿਸ ਨੂੰ ਬੇਬੀ ਬਲੂਜ਼ ਕਹਿੰਦੇ ਹਨ, ਜੋ ਆਮ ਤੌਰ 'ਤੇ ਵਾਪਰਦਾ ਹੈ। ਇਹ ਜਨਮ ਦੇਣ ਤੋਂ ਬਾਅਦ ਲਗਭੱਗ 25-30% ਔਰਤਾਂ ਵਿੱਚ ਦੇਖਿਆ ਜਾਂਦਾ ਹੈ, ਅਤੇ ਉਨ੍ਹਾਂ ਵਿੱਚ ਵਧੇਰੇ ਸੂਖ਼ਮ ਲੱਛਣ ਹੁੰਦੇ ਹਨ ਜਿਵੇਂ ਥਕਾਵਟ ਹੋਣਾ, ਵਿਆਕੁਲਤਾ ਦਾ ਅਹਿਸਾਸ, ਨੀਂਦ ਨਾ ਆਉਣਾ ਅਤੇ ਚਿੜਚਿੜਾਪਣ ਹੋਣਾ। ਹਾਲਾਂਕਿ, ਇਹ ਆਮ ਤੌਰ 'ਤੇ ਕੁੱਝ ਕੁ ਹਫ਼ਤਿਆਂ ਅੰਦਰ ਘੱਟ ਜਾਂਦੇ ਹਨ, ਜੇਕਰ ਪਰਿਵਾਰ ਦੀ ਸਹਾਇਤਾ ਮਿਲਦੀ ਰਹੇ। ਉਹ ਚੀਜ਼ ਜੋ ਪ੍ਰਸਵ ਤੋਂ ਬਾਅਦ ਡਿਪ੍ਰੈਸ਼ਨ ਨੂੰ ਇਸ ਤੋਂ ਅਲੱਗ ਕਰਦੀ ਹੈ ਉਹ ਹੈ ਅੰਤਰਾਲ ਅਤੇ ਤੀਬਰਤਾ। "ਬਲੂਜ਼" ਵਿੱਚ, ਮਾਂ ਕੋਲ ਬੇਤੁਕਾਪਣ, ਮੌਤ, ਜਾਂ ਆਪਣੇ ਆਪ ਜਾਂ ਬੱਚੇ ਨੂੰ ਨੁਕਸਾਨ ਪੁਜਾਉਣ ਦੇ ਵਿਚਾਰ ਨਹੀਂ ਹੁੰਦੇ ਹਨ। ਫਿਰ ਵੀ, ਇਹ ਲੱਛਣ, ਪ੍ਰਸਵ ਤੋਂ ਬਾਅਦ ਡਿਪ੍ਰਸ਼ੈਨ ਦੇ ਲੱਛਣ ਹੁੰਦੇ ਹਨ।"

ਜੇਕਰ ਪ੍ਰਸਵ ਤੋਂ ਬਾਅਦ ਡਿਪ੍ਰੈਸ਼ਨ ਨੂੰ ਕੰਟਰੋਲ ਨਾ ਕੀਤਾ ਜਾਏ ਤਾਂ ਕੀ ਇਹ ਕਮਜੋਰੀ ਪੈਦਾ ਕਰ ਸਕਦਾ ਹੈ?

"ਲਗਭੱਗ 50% ਕੇਸਾਂ ਦੀ ਜਾਂਚ ਨਹੀਂ ਕੀਤੀ ਜਾਂਦੀ ਹੈ, ਅਤੇ ਇਸ ਲਈ ਉਹ ਗੰਭੀਰ ਜਟਿਲਤਾਵਾਂ ਪੈਦਾ ਕਰ ਸਕਦੇ ਹਨ। ਜੇਕਰ ਕੰਟਰੋਲ ਨਾ ਕੀਤਾ ਜਾਏ, ਤਾਂ ਮਾਂ ਜਾਂ ਬੱਚੇ ਨੂੰ ਨੁਕਸਾਨ ਦਾ ਬਹੁਤ ਵੱਡਾ ਜੋਖ਼ਮ ਹੋ ਸਕਦਾ ਹੈ। ਇਸ ਤੋਂ ਇਲਾਵਾ, ਉਹ ਮਾਂਵਾਂ ਜੋ ਡਿਪ੍ਰੈਸ਼ਨ ਵਿੱਚ ਹੁੰਦੀਆਂ ਹਨ ਉਹ ਬੱਚੇ ਨਾਲ ਜੁੜੇ ਰਹਿਣ ਵਿੱਚ ਘੱਟ ਸਮਾਂ ਬਿਤਾਉਣਗੀਆਂ। ਆਮ ਤੌਰ 'ਤੇ ਇਹ ਦੇਖਿਆ ਗਿਆ ਹੈ ਕਿ ਬੱਚੇ, ਜਾਂ ਮਾਂਵਾਂ ਜਿਨ੍ਹਾਂ ਦਾ ਪ੍ਰਸਵ ਤੋਂ ਬਾਅਦ ਡਿਪ੍ਰੈਸ਼ਨ ਲਈ ਇਲਾਜ਼ ਨਹੀਂ ਕੀਤਾ ਜਾਂਦਾ ਹੈ ਉਨ੍ਹਾਂ ਦੇ ਭਾਵੁਨਾਤਮਿਕ ਜਾਂ ਵਿਕਾਸ ਵਿੱਚ ਦੇਰੀਆਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ, ਇਹ ਬਿਮਾਰੀ ਭਵਿੱਖ ਵਿੱਚ ਚਿਰਕਾਲਿਕ ਅਤੇ ਵਾਰ ਵਾਰ ਹੋਣ ਵਾਲੇ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਬਣਾ ਸਕਦੀ ਹੈ।” ਇਹ ਸ਼ਬਦ ਡਾਕਟਰ ਐਨੀ ਮੈਥਿਊ ਨੇ ਕਹੇ।


Postpartum Depression
ਆਮ ਤੌਰ 'ਤੇ ਪ੍ਰਸਵ ਤੋਂ ਬਾਅਦ ਦੇ ਡਿਪ੍ਰੈਸ਼ਨ ਨੂੰ ਅਣਦੇਖਿਆ ਕਿਉਂ ਕੀਤਾ ਜਾਂਦਾ ਹੈ?

ਡਾਕਟਰ ਐਨੀ ਦਾ ਮੰਨਣਾ ਹੈ ਕਿ, "ਭਾਰਤੀ ਸੰਦਰਭ ਵਿੱਚ, ਜਨਮ ਦੇਣ ਤੋਂ ਬਾਅਦ, ਮਾਂ ਲਈ ਇਕੱਲਾਪਣ ਦਾ ਸਮਾਂ ਹੁੰਦਾ ਹੈ। ਇਸ ਵਿੱਚ ਆਮ ਤੌਰ 'ਤੇ ਕਥਿਤ ਸਮਾਜਿਕ ਸਹਾਇਤਾ ਦੀ ਕਮੀ ਹੁੰਦੀ ਹੈ। ਜਿਵੇਂ ਹੀ ਬੱਚੇ ਦਾ ਜਨਮ ਹੁੰਦਾ ਹੈ, ਸਭ ਕੁੱਝ ਬੱਚੇ ਬਾਰੇ ਬਣ ਜਾਂਦਾ ਹੈ, ਅਤੇ ਇਸ ਬਾਰੇ ਸੱਚਮੁੱਚ ਕੋਈ ਪ੍ਰਵਾਹ ਨਹੀਂ ਕਰਦਾ ਕਿ ਮਾਂ ਭਾਵੁਨਾਤਮਿਕ ਤੌਰ 'ਤੇ ਕਿਨ੍ਹਾਂ ਚੀਜਾਂ ਵਿੱਚੋਂ ਲੰਘ ਰਹੀ ਹੈ। ਸਧਾਰਨ ਡਿਪ੍ਰੈਸ਼ਨ ਵਿੱਚ, ਮਦਦ ਮੰਗਣ ਨੂੰ ਲੈ ਕੇ ਇੱਕ ਕਲੰਕ ਜੁੜਿਆ ਹੈ। ਮਦਦ ਮੰਗਣ ਵੇਲੇ, ਬੁਰੀ ਜਾਂ ਸਵਾਰਥੀ ਮਾਂ ਵਜੋਂ ਲੇਬਲ ਲਗਾਏ ਜਾਣ ਦੀ ਇੱਕ ਹੋਰ ਜਟਿਲਤਾ ਵੀ ਇਸ ਵਿੱਚ ਆਉਂਦੀ ਹੈ। ਇਸ ਤੋਂ ਇਲਾਵਾ, ਪਹਿਲੇ ਛੇ ਹਫ਼ਤਿਆਂ ਵਿੱਚ, ਮਾਵਾਂ ਆਪਣੇ ਗਾਇਨੀਕੌਲੋਜਿਸਟ ਜਾਂ ਬਾਲ ਚਿਕਿਤਸਕ ਕੋਲ ਜਾਂਦੀਆਂ ਹਨ, ਅਤੇ ਉਨ੍ਹਾਂ ਦੀ ਭਾਵੁਨਾਤਮਿਕ ਸਿਹਤ ਨੂੰ ਕੋਈ ਵੀ ਮਹੱਤਵ ਨਹੀਂ ਦਿੱਤਾ ਜਾਂਦਾ ਹੈ। ਡਾਕਟਰ ਸਰੀਰਕ ਲੱਛਣਾਂ ਦੀ ਜਾਂਚ ਕਰਦੇ ਹਨ, ਸਤਨਪਾਨ ਦੀ ਜਾਂਚ ਕਰਦੇ ਹਨ, ਦੇਖਦੇ ਹਨ ਕਿ ਬੱਚੇ ਦਾ ਵਿਕਾਸ ਕਿਹੋ ਜਿਹਾ ਹੋ ਰਿਹਾ ਹੈ, ਅਤੇ, ਇੰਝ ਪ੍ਰਸਵ ਤੋਂ ਬਾਅਦ ਦੇ ਲੱਛਣਾਂ ਨੂੰ ਅਕਸਰ ਅਣਦੇਖਿਆ ਕੀਤਾ ਜਾਂਦਾ ਹੈ।"

ਪ੍ਰਸਵ ਤੋਂ ਬਾਅਦ ਦੇ ਡਿਪ੍ਰੈਸ਼ਨ ਲਈ ਸਭ ਤੋਂ ਪ੍ਰਭਾਵਸ਼ਾਲੀ ਇਲਾਜ਼ ਕਿਹੜੇ ਹਨ?

"ਇਲਾਜ ਦੀ ਕਿਸਮ ਤੀਬਰਤਾ ਦੇ ਪੱਧਰ 'ਤੇ ਨਿਰਭਰ ਕਰਦੀ ਹੈ। ਹਲਕੇ ਜਾਂ ਦਰਮਿਆਨੇ ਲੱਛਣਾਂ ਲਈ, ਮੈਂ ਪਹਿਲਾਂ ਫਿਜੀਓਥੈਰੇਪੀ ਦਾ ਸੁਝਾਵ ਦੇਵਾਂਗੀ। ਥੈਰੇਪੀ ਨਾਲ, ਮਾਂਵਾਂ ਆਪਣੇ ਥੈਰੇਪਿਸਟ ਨੂੰ ਹਰ ਹਫ਼ਤੇ ਮਿਲਦੀਆਂ ਹਨ। ਇਸ ਤੋਂ ਇਲਾਵਾ, ਇਹ ਸਤਨਪਾਨ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ, ਅਤੇ ਇਸ ਨੂੰ ਹਲਕੇ ਲੱਛਣਾਂ ਵਾਲੇ ਲੋਕਾਂ ਲਈ ਇੱਕ ਪ੍ਰਭਾਵਸ਼ਾਲੀ ਇਲਾਜ਼ ਵਜੋਂ ਜਾਣਿਆ ਜਾਂਦਾ ਹੈ।
ਦਰਮਿਆਨੇ ਤੋਂ ਗੰਭੀਰ ਪ੍ਰਸਵ ਤੋਂ ਬਾਅਦ ਦੇ ਡਿਪ੍ਰੈਸ਼ਨ ਲਈ, ਮੈਂ ਥੈਰੇਪੀ ਨਾਲ ਦਵਾਈਆਂ ਦੇ ਮੇਲਜੋਲ ਦਾ ਸੁਝਾਵ ਦੇਵਾਂਗੀ। ਉਹ ਪਲ ਜਦੋਂ ਅਸੀਂ ਦਵਾਈਆਂ ਲਿਆਉਂਦੇ ਹਾਂ, ਉਸ ਵੇਲੇ ਮਾਂ ਅਤੇ ਬੱਚੇ ਦੋਹਾਂ 'ਤੇ ਇਸ ਦੇ ਪੈਣ ਵਾਲੇ ਪ੍ਰਭਾਵਾਂ ਦੇ ਮੁੱਦੇ ਹੁੰਦੇ ਹਨ। ਅਜਿਹੇ ਅਧਿਐਨ ਹਨ ਜਿਹੜੇ ਦਰਸਾਉਂਦੇ ਹਨ ਕਿ ਨਵੀਆਂ ਬਣੀਆਂ ਮਾਵਾਂ ਲਈ ਕੁੱਝ ਕੁ ਦਵਾਈਆਂ ਲੈਣਾ ਸਾਖੇਪਿਕ ਰੂਪ ਵਿੱਚ ਸੁਰੱਖਿਅਤ ਹੁੰਦਾ ਹੈ। ਦਵਾਈਆਂ ਤੋਂ ਇਲਾਵਾ, ਗੈਰ ਹਮਲਾਵਰ ਨਿਉਰੋਮਾਡੂਲੇਸ਼ਨ ਤਕਨੀਕਾਂ ਵੀ ਉਪਲਬਧ ਹਨ, ਜਿਵੇਂ ਦੁਹਰਾਈ ਜਾਣ ਵਾਲੀ ਟ੍ਰਾਂਸਕ੍ਰੇਨੀਅਲ ਚੁੰਬਕੀ ਉਤੇਜਨਾ, ਜਿਹੜਾ ਮੈਗਨੈਟਿਕ ਜਾਂ ਇਲੈਕਟ੍ਰਿਕ ਫੀਲਡਾਂ ਦੀ ਵਰਤੋਂ ਕਰਦੇ ਹੋਏ ਇੱਕ ਐਂਟੀਡਿਪਰਸੈਂਟ ਪ੍ਰਭਾਵ ਪੈਦਾ ਕਰਦੀ ਹੈ। ਮਾਂ, ਅਤੇ ਪਰਿਵਾਰ ਨਾਲ ਬੈਠਣਾ, ਹਰੇਕ ਇਲਾਜ਼ ਦੇ ਫਾਇਦਿਆਂ ਅਤੇ ਹਾਨੀਆਂ ਦੀ ਵਿਆਖਿਆ ਕਰਨਾ, ਅਤੇ ਫਿਰ ਇਸ ਨੂੰ ਸ਼ੁਰੂ ਕਰਨਾ ਮਹੱਤਵਪੂਰਣ ਹੁੰਦਾ ਹੈ," ਇਹ ਸ਼ਬਦ ਡਾਕਟਰ ਐਨੀ ਮੈਥਿਊ ਨੇ ਕਹੇ।

ਉਨ੍ਹਾਂ ਔਰਤਾਂ ਲਈ ਸੁਝਾਅ ਜਿਨ੍ਹਾਂ ਨੂੰ ਸੰਦੇਹ ਹੁੰਦਾ ਹੈ ਕਿ ਪ੍ਰਸਵ ਤੋਂ ਬਾਅਦ ਡਿਪ੍ਰੈਸ਼ਨ ਤੋਂ ਪੀੜਿਤ ਹੁੰਦੀਆਂ ਹਨ

"ਕਿਰਪਾ ਕਰਕੇ ਮਦਦ ਲੈਣ ਲਈ ਪਹੁੰਚ ਕਰੋ। ਪ੍ਰਸਵ ਤੋਂ ਬਾਅਦ ਹੋਣ ਵਾਲੇ ਡਿਪ੍ਰੈਸ਼ਨ ਦੀ ਤਸਖੀਸ਼ ਨਾ ਕਰਨ ਦੇ ਬਹੁਤ ਸਾਰੇ ਕਾਰਣ ਹੁੰਦੇ ਹਨ। ਮਦਦ ਦੀ ਭਾਲ ਕਰਨ ਵਾਲੀਆਂ ਔਰਤਾਂ ਨਾਲ ਇੱਕ ਕਲੰਕ ਜੁੜਿਆ ਹੈ, ਜੋ ਉਨ੍ਹਾਂ ਨੂੰ ਬੁਰੀਆਂ ਮਾਂਵਾਂ ਬਣਾਉਂਦਾ ਹੈ, ਹਾਲਾਂਕਿ, ਇਹ ਸਹੀ ਨਹੀਂ ਹੈ। ਕਿਰਪਾ ਕਰਕੇ ਜਾਉ ਅਤੇ ਮਦਦ ਲਓ, ਕਿਉਂਕਿ ਉਹ ਤੁਹਾਡੀ ਸਿਹਤ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗਾ, ਜੋ ਬੱਚੇ ਲਈ ਵੀ ਲਾਭਕਾਰੀ ਹੁੰਦਾ ਹੈ। ਤੁਸੀਂ ਇੱਕ ਥੈਰੇਪਿਸਟ ਜਾਂ ਮਨੋਚਿਕਿਤਸਕ ਕੋਲ ਜਾ ਸਕਦੇ ਹੋ, ਪਰ ਘੱਟੋ ਘੱਟ ਪਹਿਲਾਂ ਮੁਲਾਂਕਣ ਕਰਾਉਣਾ ਮਹੱਤਵਪੂਰਣ ਹੁੰਦਾ ਹੈ। ਮਨੋਚਿਕਿਤਸਕ ਫਿਰ ਇਲਾਜ਼ ਦੇ ਬੇਹਤਰ ਕੋਰਸ ਲਈ ਤੁਹਾਨੂੰ ਗਾਇਡ ਕਰਨ ਦੇ ਯੋਗ ਹੋਣਗੇ," ਇਹ ਡਾਕਟਰ ਐਨੀ ਮੈਥਿਊ ਦਾ ਉਨ੍ਹਾਂ ਔਰਤਾਂ ਨੂੰ ਸੁਝਾਅ ਹੈ ਜਿਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਪ੍ਰਸਵ ਤੋਂ ਬਾਅਦ ਦਾ ਡਿਪ੍ਰੈਸ਼ਨ ਹੋ ਸਕਦਾ ਹੈ।


ਜੇਕਰ ਤੁਸੀਂ, ਜਾਂ ਕੋਈ ਵੀ ਔਰਤ ਜਿਸ ਨੂੰ ਤੁਸੀਂ ਜਾਣਦੇ ਹੋਵੋ ਕਿ ਪ੍ਰਸਵ ਤੋਂ ਬਾਅਦ ਡਿਪ੍ਰੈਸ਼ਨ ਦੇ ਲੱਛਣਾਂ ਨੂੰ ਮਹਿਸੂਸ ਕਰ ਰਹੀ ਹੈ, ਕਿਰਪਾ ਕਰਕੇ ਮਾਨਸਿਕ ਸਿਹਤ ਪੇਸ਼ੇਵਰ ਨਾਲ ਸੰਪਰਕ ਕਰੋ। ਆਪਣੇ ਇਲਾਕਿਆਂ ਵਿੱਚ ਮਾਨਸਿਕ ਸਿਹਤ ਪੇਸ਼ੇਵਰਾਂ ਨੂੰ ਲੱਭਣ ਲਈ, ਕਿਰਪਾ ਕਰਕੇ ਇੱਥੇ ਕਲਿੱਕ ਕਰੋ।

X