लिव लव लाफ...
15 May 2019

ਭਾਰਤ ਵਿੱਚ ਥੈਰੇਪੀ ਲੈਣ ਵਿੱਚ ਸੱਭਿਆਚਾਰਕ ਰੁਕਾਵਟਾਂ

ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਕਿ ਭਾਰਤ ਉਹ ਦੇਸ਼ ਹੈ ਜਿਸ ਵਿੱਚ ਪੂਰੀ ਦੁਨੀਆਂ ਨਾਲੋਂ ਸਭ ਤੋਂ ਜ਼ਿਆਦਾ ਮਾਨਸਿਕ ਰੋਗਾਂ ਦੀ ਦਰ ਹੈ (ਸ੍ਰੋਤ)। ਕੁਲ ਮਿਲਾ ਕੇ 56 ਮਿਲੀਅਨ ਲੋਕ ਮਾਨਸਿਕ ਰੋਗ ਅਤੇ 38 ਮਿਲੀਅਨ ਚਿੰਤਾ ਨਾਲ ਸੰਬੰਧਿਤ ਰੋਗਾਂ ਨਾਲ ਪੀੜਿਤ ਹਨ। ਇਹ ਸੰਖਿਆਵਾਂ ਡੂੰਘਾ ਵਿਸ਼ਲੇਸ਼ਣ ਕਰਦੀਆਂ ਹਨ ਅਤੇ ਇਸ ਨੂੰ ਸੰਭਾਵਿਤ ਬਣਾ ਦਿੰਦੇ ਹਨ ਕਿ ਤੁਹਾਡੇ ਕਿਹੜੇ ਜਾਣੂ ਵਿਅਕਤੀ ਮਾਨਸਿਕ ਉਦਾਸੀ ਜਾਂ ਚਿੰਤਾ ਤੋਂ ਪੀੜਿਤ ਹਨ।

ਇਸ ਤੱਥ ਤੋਂ ਇਲਾਵਾ ਮਾਨਸਿਕ ਸਿਹਤ ਸੰਭਾਲ ਤੱਕ ਪਹੁੰਚ ਸੀਮਿਤ ਹੈ, ਅਸੀਂ ਭਾਰਤੀ ਥੈਰੇਪੀ ਲੈਣ ਤੋਂ ਕਿਉਂ ਝਿਜਕਦੇ ਹਾਂ ਇਸ ਲਈ ਇੱਕ ਸੱਭਿਆਚਾਰਕ ਪਹਿਲੂ ਹੈ।

ਮਾਨਸਿਕ ਬਿਮਾਰੀਆਂ ਨਾਲ ਨਜ਼ਿੱਠਣ ਸਮੇਂ ਪਰਿਵਾਰਕ ਸਹਾਇਤਾ ਪ੍ਰਣਾਲੀ ਦਾ ਫਾਇਦਾ ਨਹੀਂ ਹੋ ਸਕਦਾ ਹਾਲਾਂਕਿ ਇਹ ਸੰਭਾਵਨਾ ਹੈ ਕਿ ਮਾਨਸਿਕ ਸਿਹਤ ਦੇ ਗਿਆਨ ਅਤੇ ਜਾਗਰੂਕਤਾ ਤੋਂ ਬਿਨ੍ਹਾਂ ਭਾਰਤੀ ਪਰਿਵਾਰਾਂ ਦਾ ਇੱਕ ਦੂਜੇ 'ਤੇ ਨਿਰਭਰ ਹੋਣਾ/ਸੰਗਠਿਤ ਢਾਂਚੇ ਉੱਤੇ ਜ਼ਿਆਦਾ ਭਰੋਸਾ ਅਤੇ ਨਿਰਭਰਤਾ ਦਾ ਇੱਕ ਨਕਾਰਾਤਮਕ ਪ੍ਰਭਾਵ ਹੋ ਸਕਦਾ ਹੈ।

taboo
ਉਹ ਕਾਰਨ ਜਿਸ ਕਾਰਣ ਭਾਰਤੀ ਥੈਰੇਪੀ ਲੈਣ ਤੋਂ ਝਿਜਕਦੇ ਹਨ
  • ਕਿਉਂਕਿ ਮਾਨਸਿਕ ਸਿਹਤ ਨੂੰ ਗਲਤ ਸਮਝਿਆ ਜਾਂਦਾ ਹੈ ਪਰਿਵਾਰਕ ਮੈਂਬਰਾਂ ਦੇ ਦ੍ਰਿਸ਼ਟੀਕੋਣ ਤੋਂ ਇਹ ਇਹ ਇੱਕ ਮਾਨਸਿਕ ਬਿਮਾਰੀ ਹੈ ਅਤੇ ਇਕ ਪਰਿਵਾਰ ਦੇ ਰੁਤਬੇ ਜਾਂ ਮਾਣ ਨੂੰ ਧੱਬਾ ਲਾਉਂਦੀ ਹੈ। ਇਸ ਕਰਕੇ ਮਾਨਸਿਕ ਅਰੋਗਤਾ ਨੂੰ ਭਾਰੀ ਕਲੰਕ ਵਿੱਚ ਸ਼ਾਮਲ ਕੀਤਾ ਗਿਆ ਹੈ, ਇੱਕ ਵਿਅਕਤੀ ਬਾਹਰੋਂ ਮਦਦ ਲੈਣ ਤੋਂ ਝਿਜਕਦਾ ਹੈ ਕਿਉਂਕਿ ਉਸਨੂੰ 'ਕਮਜੋਰ' ਅਤੇ 'ਬੁਨਿਆਦੀ ਤੌਰ ਉੱਤੇ ਨੁਕਸਦਾਰ' ਸਮਝਿਆ ਜਾਂਦਾ ਹੈ।
  • ਜਿਆਦਾਤਰ ਸਮੱਸਿਆਵਾਂ ਵਿਅਕਤੀਗਤ ਵਿਵਹਾਰ ਜਾਂ ਬਾਹਰੀ ਦਖਲਅੰਦਾਜੀ ਤੋਂ ਪੈਦਾ ਹੁੰਦੀਆਂ ਹਨ। ਉਦਾਹਰਨ ਵਜੋਂ ਮਾਨਸਿਕ ਰੋਗ ਤੋਂ ਪੀੜਿਤ ਕੋਈ ਵਿਅਕਤੀ ਆਪਣੀਆਂ ਰੋਜ ਦੀਆਂ ਕਿਰਿਆਵਾਂ, ਵਿਆਹ ਅਤੇ ਹੋਰ ਵਾਅਦਿਆਂ ਵਿੱਚ ਘੱਟ ਦਿਲਚਸਪੀ ਰੱਖਦਾ ਹੈ।ਅਨੁਸ਼ਾਸ਼ਨ ਜਾਂ ਪਰਿਵਾਰਕ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਦੀ ਕਮੀ ਮਾੜਾ ਵਿਵਹਾਰ ਕਹਾਉਂਦੀ ਹੈ।
  • ਇੱਕ ਹੋਰ ਉਦਾਹਰਨ ਇਹ ਹੈ ਕਿ ਲੋਕ 'ਕਰਮਾਂ' ਵਿੱਚ ਵਿਸ਼ਵਾਸ ਰੱਖਦੇ ਹਨ ਕਿ ਮਾਨਸਿਕ ਬਿਮਾਰੀ ਪਿਛਲੇ 'ਪਾਪਾਂ' ਅਤੇ 'ਬੁਰੇ ਕਰਮਾਂ' ਦਾ ਫਲ਼ ਹੈ ਖਾਸ ਕਰਕੇ ਪੇਂਡੂ ਆਬਾਦੀ ਵਿੱਚ। ਕੁਝ ਥਾਵਾਂ ਉੱਤੇ ਮਾਨਸਿਕ ਬਿਮਾਰੀ ਨਾਲ ਪੀੜਿਤ ਲੋਕਾਂ ਨੂੰ ਅਕਸਰ ਗੁਲਾਮ ਜਾਂ ਬੁਰੇ ਸਮਝਿਆ ਜਾਂਦਾ ਹੈ ਅਤੇ ਅਧਿਆਤਮਿਕ ਸਲਾਹਕਾਰ, ਲੋਕ ਚਿਕਿਤਸਕ ਅਤੇ ਪਰਿਵਾਰ ਦੇ ਬਜ਼ੁਰਗ ਡਾਕਟਰੀ ਇਲਾਜ ਦੀ ਥਾਂ 'ਇਲਾਜ਼' ਦੀ ਮੰਗ ਕਰਦੇ ਹਨ। ਭਾਵੇਂ ਇੱਥੇ ਧਰਮ ਨੂੰ ਦੋਸ਼ ਨਹੀਂ ਦਿੱਤਾ ਜਾਂਦਾ ਪਰ, ਡੂੰਘੀਆਂ ਜੜ੍ਹਾਂ ਵਾਲੇ ਧਾਰਮਿਕ ਵਿਸ਼ਵਾਸ ਅਤੇ ਜਾਗਰੂਕਤਾ ਦੀ ਕਮੀ ਅਤੇ ਦਿਮਾਗੀ ਅਰੋਗਤਾ ਤੇ ਜਾਣਕਾਰੀ ਭਾਰਤੀਆਂ ਨੂੰ ਡਾਕਟਰੀ ਸਹਾਇਤਾ/ ਥੈਰੇਪੀ ਤੋਂ ਰੋਕਦੀ ਹੈ।
  • ਕਿਉਂਕਿ ਦੂਜੇ ਪਾਸੇ ਇੱਕ ਦੂਜੇ 'ਤੇ ਨਿਰਭਰ ਹੋਣ ਦਾ ਸੱਭਿਆਚਾਰ ਹੈ ਇਸ ਲਈ ਪਰਿਵਾਰ ਵਿੱਚ ਮਾਪਿਆਂ ਜਾਂ ਬਾਲਗਾਂ ਦੀ ਭੂਮਿਕਾ ਅਠਾਰਾਂ ਸਾਲ ਦੀ ਉਮਰ ਤੱਕ ਪੜ੍ਹਾਈ ਅਤੇ ਘਰ ਪ੍ਰਦਾਨ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਪੱਛਮ ਵਿੱਚ ਹੁੰਦਾ ਹੈ। ਮਾਪੇ ਆਪਣੇ ਬੱਚਿਆਂ ਅਤੇ ਜਵਾਨਾਂ ਲਈ ਉਨ੍ਹਾਂ ਦੀ ਜਵਾਨੀ ਦੀ ਉਮਰ ਵਿੱਚ ਗਾਇਡ ਅਤੇ ਸਲਾਹਕਾਰ ਦਾ ਰੋਲ ਅਦਾ ਕਰਦੇ ਹਨ। ਸੰਭਾਵਿਤ ਹੈ ਕਿ ਮਾਪੇ ਅਸੁਰੱਖਿਅਤ ਅਤੇ ਅਢੁੱਕਵੇਂ ਮਹਿਸੂਸ ਕਰਦੇ ਹਨ ਜੇਕਰ ਉਹਨਾਂ ਦੇ ਬੱਚੇ ਬਾਹਰੋਂ ਸਹਾਇਤਾ ਦੀ ਮੰਗ ਕਰਦੇ ਹਨ,ਕਿਉਂਕਿ ਰਵਾਇਤੀ ਤੌਰ 'ਤੇ ਬਜੁਰਗ ਪਰਿਵਾਰਕ ਮੈਂਬਰਾਂ ਤੋਂ ਹਮੇਸ਼ਾਂ ਫੈਸਲੇ ਲੈਣ ਅਤੇ ਸਮੱਸਿਆਵਾਂ ਹੱਲ ਕਰਨ ਲਈ ਸਲਾਹ ਲਈ ਜਾਂਦੀ ਹੈ।ਮਾਨਸਿਕ ਸਿਹਤ ਇਸਦਾ ਕੋਈ ਅਪਵਾਦ ਨਹੀਂ ਹੈ।ਇਸ ਲਈ, ਨਿਪੁੰਨਤਾ ਜਾਂ ਚਿੰਤਾ ਨੂੰ ਪ੍ਰਭਾਵਤ ਕਰਨ ਲਈ ਮੁਹਾਰਤ ਅਤੇ ਵਿਸ਼ੇਸ਼ ਦਖਲ ਦੀ ਲੋੜ ਹੈ।
  • ਜਾਗਰੂਕਤਾ ਦੀ ਘਾਟ ਕਾਰਨ ਲੋਕਾਂ ਨੂੰ ਇਹ ਵਿਸ਼ਵਾਸ ਹੋ ਜਾਂਦਾ ਹੈ ਕਿ ਨਿਰਾਸ਼ਾ ਅਤੇ ਚਿੰਤਾ ਪਰਿਵਾਰ ਦੇ ਅੰਦਰਲੇ ਬਾਲਗ਼ਾਂ ਤੋਂ ਲਈ ਸਹੀ ਤਰ੍ਹਾਂ ਦੀ ਸਲਾਹ ਅਤੇ ਅਗਵਾਈ ਨਾਲ ਹੱਲ ਹੋ ਸਕਦੀ ਹੈ। ਇਹ ਇਸ ਲਈ ਹੈ ਕਿਉਂਕਿ ਇਹ ਹਮੇਸਾਂ ਮਰੀਜ਼ ਦੇ ਲੱਛਣਾਂ ਨਾਲ ਪ੍ਰਗਟ ਨਹੀਂ ਹੁੰਦਾ।

ਨਿਰਾਸ਼ਾ, ਇਲਾਜ ਅਤੇ ਤਨਾਅ ਅਤੇ ਚਿੰਤਾ ਦੇ ਪ੍ਰਬੰਧਨ ਲਈ ਪਰਿਵਾਰਕ ਸਹਾਇਤਾ ਦੇ ਨਾਲ, ਕਲੀਨਿਕਲ ਦਖਲ ਦੀ ਲੋੜ ਹੁੰਦੀ ਹੈ।ਇਹ ਯਕੀਨੀ ਬਣਾਉਣ ਲਈ ਕਿ ਵਿਅਕਤੀ ਨੂੰ ਲੋੜੀਂਦੀ ਮਦਦ ਮਿਲਦੀ ਹੈ, ਕਦੇ-ਕਦੇ ਸੱਭਿਆਚਾਰਕ ਨਿਯਮਾਂ ਨੂੰ ਤੋੜਣ ਦੀ ਲੋੜ ਹੁੰਦੀ ਹੈ।

संदर्भ:

X